Superbook App Icon
Superbook App
Open in the Superbook app
Skip to main content
ਸਾਰੇ ਭਾਗ

ਉਜਾੜੂ ਪੁੱਤਰ

ਸੁਪਰਬੁੱਕ ਐਪੀਸੋਡ 212
ਯਿਸੂ (ਜਾਂ ਸਿਰਫ ਇੱਕ ਪਿਆਰ ਕਰਨ ਵਾਲਾ ਪਿਤਾ) ਹਮੇਸ਼ਾ ਮਾਫ਼ ਕਰਨ ਲਈ ਤਿਆਰ ਹੁੰਦਾ ਹੈ।

ਸੰਬੰਧਿਤ ਸਵਾਲ ਅਤੇ ਜਵਾਬ

ਜਦੋਂ ਅਸੀਂ ਕੁਝ ਗਲਤ ਕਰਦੇ ਹਾਂ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

ਇਕਰਾਰ ਕਰੋ।

ਬਾਈਬਲ ਸਾਨੂੰ ਦੱਸਦੀ ਹੈ, "ਜੇ ਅਸੀਂ ਆਪਣਿਆਂ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫ਼ਾਦਾਰ ਅਤੇ ਧਰਮੀ ਹੈ ਭਈ ਸਾਡੇ ਪਾਪਾਂ ਨੂੰ ਮਾਫ਼ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ" (1 ਯੂਹੰਨਾ 1:9)। ਸ਼ੁਰੂ ਤੋਂ ਹੀ, ਪਰਮੇਸ਼ੁਰ ਇੱਕ ਪਰਿਵਾਰ ਚਾਹੁੰਦਾ ਸੀ। ਉਹ ਤੁਹਾਡੇ ਨਾਲ ਉਸੇ ਤਰ੍ਹਾਂ ਦਾ ਰਿਸ਼ਤਾ ਰੱਖਣਾ ਚਾਹੁੰਦਾ ਹੈ ਜਿਵੇਂ ਇੱਕ ਪਿਤਾ ਆਪਣੇ ਪੁੱਤਰ ਨਾਲ ਰਿਸ਼ਤਾ ਰੱਖਣਾ ਚਾਹੁੰਦਾ ਹੈ। ਕਈ ਵਾਰ ਅਸੀਂ ਆਪਣੇ ਪਿਤਾ ਨੂੰ ਦੁੱਖ ਦਿੰਦੇ ਹਾਂ। ਪਰ ਅਸੀਂ ਜਲਦੀ ਮੁਆਫੀ ਮੰਗਣਾ ਚਾਹੁੰਦੇ ਹਾਂ ਅਤੇ ਚੀਜ਼ਾਂ ਨੂੰ ਠੀਕ ਕਰਨਾ ਚਾਹੁੰਦੇ ਹਾਂ। ਸਾਡੇ ਸਵਰਗੀ ਪਿਤਾ ਵੀ ਅਜਿਹਾ ਹੀ ਹੈ। ਇਸ ਦੁਨੀਆਂ ਵਿੱਚ ਸਹੀ ਜਾਂ ਗਲਤ ਕੀ ਹੈ, ਇਹ ਜਾਣਨ ਦਾ ਇੱਕੋ ਇੱਕ ਤਰੀਕਾ ਹੈ ਜੋ ਉਸਨੇ ਸਾਨੂੰ ਆਪਣੇ ਬਚਨ ਰਾਹੀਂ ਪ੍ਰਗਟ ਕੀਤਾ ਹੈ। ਅਸੀਂ ਆਪਣੇ ਦਿਲਾਂ ਵਿੱਚ ਪਵਿੱਤਰ ਆਤਮਾ ਦੇ ਵਿਸ਼ਵਾਸ ਦੁਆਰਾ ਇਹ ਵੀ ਜਾਣ ਸਕਦੇ ਹਾਂ ਕਿ ਕੀ ਅਸੀਂ ਗਲਤ ਕੀਤਾ ਹੈ।

ਯਿਰਮਿਯਾਹ ਦੀ ਕਿਤਾਬ ਵਿੱਚ, ਪਰਮੇਸ਼ੁਰ ਨੇ ਕਿਹਾ ਕਿ ਉਹ ਸਾਡੇ ਨਾਲ ਇੱਕ ਨਵਾਂ ਨੇਮ ਬੰਨ੍ਹੇਗਾ ਅਤੇ ਉਹ ਆਪਣਾ ਕਾਨੂੰਨ ਸਾਡੇ ਦਿਲਾਂ ਉੱਤੇ ਲਿਖੇਗਾ। ਜਦੋਂ ਅਸੀਂ ਪਾਪ ਕਰਦੇ ਹਾਂ ਜਾਂ ਕੁਝ ਅਜਿਹਾ ਕਰਦੇ ਹਾਂ ਜੋ ਪਰਮੇਸ਼ੁਰ ਸਾਡੇ ਤੋਂ ਨਹੀਂ ਚਾਹੁੰਦਾ, ਤਾਂ ਅਸੀਂ ਦੋਸ਼ੀ ਜਾਂ ਉਦਾਸੀ ਦੀ ਭਾਵਨਾ ਮਹਿਸੂਸ ਕਰ ਸਕਦੇ ਹਾਂ ਕਿਉਂਕਿ ਉਸਦੀ ਪਵਿੱਤਰ ਆਤਮਾ ਸਾਡੇ ਦਿਲਾਂ ਵਿੱਚ ਕੰਮ ਕਰ ਰਹੀ ਹੈ। ਇਸ ਲਈ ਜੇਕਰ ਅਸੀਂ ਕੁਝ ਗਲਤ ਕਰਦੇ ਹਾਂ, ਤਾਂ ਸਾਨੂੰ ਆਪਣੇ ਸਵਰਗੀ ਪਿਤਾ ਨੂੰ ਇਸ ਲਈ ਮਾਫ਼ੀ ਮੰਗਣੀ ਚਾਹੀਦੀ ਹੈ। ਫਿਰ ਸਾਨੂੰ ਇਹ ਫੈਸਲਾ ਲੈਣ ਦੀ ਲੋੜ ਹੈ ਕਿ ਅਸੀਂ ਹੁਣ ਉਹ ਕੰਮ ਨਹੀਂ ਕਰਾਂਗੇ। ਜੇਕਰ ਸਾਨੂੰ ਉਹ ਪਾਪ ਵਾਰ-ਵਾਰ ਕਰਨ ਵਿੱਚ ਮੁਸ਼ਕਲ ਆਉਂਦੀ ਹੈ, ਤਾਂ ਸਾਨੂੰ ਪਰੇਮਸ਼ੁਰ ਤੋਂ ਉਸ ਪਾਪ ਨੂੰ ਦੂਰ ਕਰਨ ਲਈ ਕਿਰਪਾ ਅਤੇ ਤਾਕਤ ਮੰਗਣ ਦੀ ਲੋੜ ਹੈ।

ਸਾਨੂੰ ਆਪਣੇ ਮਾਪਿਆਂ ਜਾਂ ਪਾਸਟਰ ਵਰਗਾ ਕੋਈ ਵਿਅਕਤੀ ਲੱਭਣ ਦੀ ਵੀ ਲੋੜ ਹੋ ਸਕਦੀ ਹੈ ਜੋ ਇੱਕ ਦੋਸਤ ਬਣ ਕੇ ਸਾਡੀ ਮਦਦ ਕਰ ਸਕੇ ਜਿਸ ਨਾਲ ਅਸੀਂ ਆਪਣੀਆਂ ਚੁਣੌਤੀਆਂ ਸਾਂਝੀਆਂ ਕਰ ਸਕੀਏ। ਤੁਹਾਨੂੰ ਹਮੇਸ਼ਾ ਆਪਣੇ ਮਾਪਿਆਂ ਤੋਂ ਪੁੱਛਣਾ ਚਾਹੀਦਾ ਹੈ ਕਿ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਸਾਂਝਾ ਕਰਨ ਲਈ ਕਿਸ 'ਤੇ ਭਰੋਸਾ ਕਰ ਸਕਦੇ ਹੋ। ਪਾਪ ਉੱਤੇ ਕਾਬੂ ਪਾਉਣ ਦਾ ਇੱਕ ਹੋਰ ਤਰੀਕਾ ਹੈ ਪਰਮੇਸ਼ੁਰ ਦੇ ਬਚਨ ਉੱਤੇ ਸਮਾਂ ਬਿਤਾਉਣਾ (2 ਤਿਮੋਥਿਉਸ 2:15)। ਰਾਜਾ ਦਾਊਦ ਨੇ ਕਿਹਾ, "ਮੈਂ ਤੇਰੇ ਬਚਨ ਨੂੰ ਆਪਣੇ ਦਿਲ ਵਿੱਚ ਲੁਕਾ ਲਿਆ ਹੈ, ਤਾਂ ਜੋ ਮੈਂ ਤੇਰੇ ਵਿਰੁੱਧ ਪਾਪ ਨਾ ਕਰਾਂ" (ਜ਼ਬੂਰ 119:11)। ਪਰਮੇਸ਼ੁਰ ਦਾ ਬਚਨ ਸ਼ਕਤੀਸ਼ਾਲੀ ਹੈ (ਇਬਰਾਨੀਆਂ 4:12) ਅਤੇ ਜਿਵੇਂ-ਜਿਵੇਂ ਅਸੀਂ ਇਸ ਬਾਰੇ ਸੋਚਦੇ ਹਾਂ, ਇਹ ਸਾਡੇ ਸੋਚਣ ਦੇ ਤਰੀਕੇ ਅਤੇ ਸਾਡੀ ਜ਼ਿੰਦਗੀ ਵਿੱਚ ਕੀ ਕਰਨ ਦੀ ਇੱਛਾ 'ਤੇ ਅਸਰ ਪਾਉਣਾ ਸ਼ੁਰੂ ਕਰ ਦਿੰਦਾ ਹੈ। ਇਸਨੂੰ ਪਰਮੇਸ਼ੁਰ ਦੇ ਬਚਨ ਦੇ ਅਨੁਸਾਰ ਆਪਣੇ ਮਨ ਨੂੰ ਨਵਾਂ ਕਰਨਾ ਕਿਹਾ ਜਾਂਦਾ ਹੈ (ਰੋਮੀਆਂ 12:2)।

ਪਰਮੇਸ਼ੁਰ ਦਾ ਸ਼ਕਤੀਸ਼ਾਲੀ ਬਚਨ ਅਸਲ ਵਿੱਚ ਸਾਡੇ ਸੋਚਣ ਦੇ ਤਰੀਕੇ ਨੂੰ ਬਦਲਣਾ ਸ਼ੁਰੂ ਕਰ ਦੇਵੇਗਾ ਅਤੇ ਉਨ੍ਹਾਂ ਚੀਜ਼ਾਂ ਨੂੰ ਬਦਲ ਦੇਵੇਗਾ ਜੋ ਅਸੀਂ ਕਰਨਾ ਚਾਹੁੰਦੇ ਹਾਂ ਜਾਂ ਨਹੀਂ ਕਰਨਾ ਚਾਹੁੰਦੇ। ਪਾਪ ਉੱਤੇ ਕਾਬੂ ਪਾਉਣ ਦਾ ਇੱਕ ਹੋਰ ਤਰੀਕਾ ਹੈ ਪ੍ਰਾਰਥਨਾ, ਉਸਤਤ ਅਤੇ ਉਪਾਸਨਾ ਵਿੱਚ ਪਰਮੇਸ਼ੁਰ ਨਾਲ ਸਮਾਂ ਬਿਤਾਉਣਾ। ਇਹ ਪ੍ਰਭੂ ਨਾਲ ਸਾਡਾ ਰਿਸ਼ਤਾ ਅਤੇ ਉਸ ਲਈ ਸਾਡਾ ਪਿਆਰ ਵਧਾਉਂਦਾ ਹੈ। ਸਮੇਂ ਦੇ ਨਾਲ, ਅਸੀਂ ਪਰਮੇਸ਼ੁਰ ਨਾਲ ਇੰਨੇ ਪਿਆਰ ਵਿੱਚ ਡੁੱਬ ਜਾਂਦੇ ਹਾਂ ਕਿ ਅਸੀਂ ਅਜਿਹਾ ਕੁਝ ਵੀ ਨਹੀਂ ਕਰਨਾ ਚਾਹੁੰਦੇ ਜਿਸ ਨਾਲ ਉਸਨੂੰ ਦੁੱਖ ਪਹੁੰਚੇ।

ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਜੇਤੂ ਵਜੋਂ ਰਹੀਏ ਅਤੇ ਪਾਪ ਦਾ ਸਾਹਮਣਾ ਨਾ ਕਰੀਏ (ਰੋਮੀਆਂ 6:23)। ਇਸ ਲਈ ਉਸਦੇ ਬਚਨ ਨੂੰ ਪੜ੍ਹਨ ਲਈ ਸਮਾਂ ਕੱਢੋ, ਫਿਰ ਪ੍ਰਭੂ ਨਾਲ ਪ੍ਰਾਰਥਨਾ ਅਤੇ ਉਪਾਸਨਾ ਵਿੱਚ ਸਮਾਂ ਬਿਤਾਓ, ਅਤੇ ਜਲਦੀ ਹੀ ਤੁਸੀਂ ਦੇਖੋਗੇ ਕਿ ਉਹ ਚੀਜ਼ਾਂ ਜੋ ਤੁਹਾਨੂੰ ਪਾਪ ਕਰਨ ਲਈ ਮਜਬੂਰ ਕਰਦੀਆਂ ਸਨ, ਤੁਹਾਡੀ ਜ਼ਿੰਦਗੀ ਦਾ ਹਿੱਸਾ ਘੱਟ ਹੁੰਦੀਆਂ ਜਾਣਗੀਆਂ। ਯਿਸੂ ਦੇ ਨਾਲ ਚੱਲਦੇ ਹੋਏ ਤੁਹਾਨੂੰ ਜਿੱਤ ਪ੍ਰਾਪਤ ਹੋਵੇਗੀ।

ਆਪਣੇ ਲਈ ਪਰਮੇਸ਼ੁਰ ਦੇ ਪਿਆਰ ਅਤੇ ਯੋਜਨਾ ਦੀ ਖੋਜ ਕਰੋ

ਪਰਮੇਸ਼ੁਰ ਸਾਨੂੰ ਗ਼ਲਤੀਆਂ ਕਰਨ ਦੀ ਇਜਾਜ਼ਤ ਕਿਉਂ ਦਿੰਦਾ ਹੈ?

ਕਿਉਂਕਿ ਪਰਮੇਸ਼ੁਰ ਸਾਨੂੰ ਪਿਆਰ ਕਰਦਾ ਹੈ, ਉਹ ਸਾਨੂੰ ਫੈਸਲੇ ਲੈਣ ਦੀ ਆਗਿਆ ਦਿੰਦਾ ਹੈ। ਜਦੋਂ ਅਸੀਂ ਗਲਤ ਚੋਣ ਕਰਦੇ ਹਾਂ ਤਾਂ ਅਸੀਂ ਗਲਤੀਆਂ ਕਰਦੇ ਹਾਂ।

ਜਦੋਂ ਪਰਮੇਸ਼ੁਰ ਨੇ ਮਨੁੱਖਤਾ ਦੀ ਸਿਰਜਣਾ ਕੀਤੀ, ਤਾਂ ਉਸਨੇ ਸਾਨੂੰ ਇੱਕ ਸੁਤੰਤਰ ਇੱਛਾ ਨਾਲ ਆਪਣੇ ਚਿੱਤਰ ਅਤੇ ਸਮਾਨਤਾ ਵਿੱਚ ਬਣਾਇਆ, ਜਿਸਦਾ ਮਤਲਬ ਹੈ ਕਿ ਉਸਨੇ ਸਾਨੂੰ ਸਹੀ ਅਤੇ ਗਲਤ ਵਿਚਕਾਰ ਚੋਣ ਕਰਨ ਦੀ ਆਜ਼ਾਦੀ ਦਿੱਤੀ। ਪਰਮੇਸ਼ੁਰ ਇੱਕ ਪਰਿਵਾਰ ਚਾਹੁੰਦਾ ਸੀ। ਉਹ ਰੋਬੋਟ ਨਹੀਂ ਚਾਹੁੰਦਾ ਸੀ। ਨਤੀਜੇ ਵਜੋਂ, ਅਸੀਂ ਜਾਂ ਤਾਂ ਪਰਮੇਸ਼ੁਰ ਦੇ ਮਾਰਗਾਂ ਦੀ ਪਾਲਣਾ ਕਰਨ ਲਈ ਸੁਤੰਤਰ ਹਾਂ, ਜਾਂ ਅਸੀਂ ਬਾਈਬਲ ਦੀਆਂ ਸੱਚਾਈਆਂ ਦੇ ਵਿਰੁੱਧ ਬਗਾਵਤ ਕਰਨ ਦੀ ਚੋਣ ਕਰ ਸਕਦੇ ਹਾਂ।

ਆਦਮ ਅਤੇ ਹੱਵਾਹ ਨੂੰ ਅਦਨ ਦੇ ਬਾਗ਼ ਵਿੱਚ ਇੱਕ ਚੋਣ ਦਿੱਤੀ ਗਈ ਸੀ - ਅਤੇ ਅਫਸੋਸ ਦੀ ਗੱਲ ਹੈ ਕਿ ਉਨ੍ਹਾਂ ਨੇ ਪਰਮੇਸ਼ੁਰ ਦੀ ਉਲੰਘਣਾ ਕਰਨ ਦਾ ਫੈਸਲਾ ਕੀਤਾ। ਪਤਨ ਤੋਂ ਬਾਅਦ, ਪਰਮੇਸ਼ੁਰ ਨੇ ਯਿਸੂ ਦੀ ਪਿਆਰ ਭਰੀ ਕੁਰਬਾਨੀ ਰਾਹੀਂ ਮਨੁੱਖਜਾਤੀ ਨੂੰ ਛੁਡਾਉਣ ਦੀ ਯੋਜਨਾ ਬਣਾਈ - ਅਤੇ ਸਾਨੂੰ ਸਿਰਫ ਉਸ ਵਿੱਚ ਵਿਸ਼ਵਾਸ ਕਰਨ ਦੀ "ਚੋਣ" ਕਰਨੀ ਹੈ ਅਤੇ ਅਸੀਂ ਬਚਾਏ ਜਾਵਾਂਗੇ। ਇੱਕ ਵਾਰ ਜਦੋਂ ਅਸੀਂ ਬਚਾਏ ਜਾਂਦੇ ਹਾਂ, ਤਾਂ ਸਾਨੂੰ ਲਗਾਤਾਰ ਪਰਮੇਸ਼ੁਰ ਦੀ ਆਗਿਆ ਮੰਨਣ ਅਤੇ ਉਸ ਦੇ ਮਾਰਗਾਂ 'ਤੇ ਚੱਲਣ ਦੀ ਚੋਣ ਕਰਨੀ ਪੈਂਦੀ ਹੈ।

ਹਾਲਾਂਕਿ, ਅਸੀਂ ਸਾਰੇ ਇਨਸਾਨ ਹਾਂ ਅਤੇ ਅਸੀਂ ਕਈ ਵਾਰ ਗਲਤੀਆਂ ਕਰਦੇ ਹਾਂ. ਯਿਸੂ ਵਿੱਚ ਭਰਪੂਰ ਜੀਵਨ ਦੀ ਕੁੰਜੀ ਇਹ ਪਛਾਣਨਾ ਹੈ ਕਿ ਜਦੋਂ ਅਸੀਂ ਕੋਈ ਗਲਤੀ ਕਰਦੇ ਹਾਂ, ਤਾਂ ਪਰਮੇਸ਼ੁਰ ਨੇ ਸਾਨੂੰ ਇਹ ਚੋਣ ਕਰਨ ਦੀ ਆਜ਼ਾਦ ਇੱਛਾ ਦਿੱਤੀ ਹੈ, ਫਿਰ ਸਾਡੇ ਪਾਪਾਂ ਲਈ ਪਰਮੇਸ਼ੁਰ ਤੋਂ ਮਾਫ਼ੀ ਮੰਗਣ ਦੀ ਆਜ਼ਾਦੀ ਦਿੱਤੀ ਹੈ (1 ਯੂਹੰਨਾ 1:9)।

ਆਪਣੇ ਲਈ ਪਰਮੇਸ਼ੁਰ ਦੇ ਪਿਆਰ ਅਤੇ ਯੋਜਨਾ ਦੀ ਖੋਜ ਕਰੋ

ਤੁਹਾਨੂੰ ਕਿਹੋ ਜਿਹਾ ਦੋਸਤ ਹੋਣਾ ਚਾਹੀਦਾ ਹੈ?

ਪਵਿੱਤਰ ਸ਼ਾਸਤਰ ਕਹਿੰਦਾ ਹੈ, "ਇਸ ਤੋਂ ਵੱਡਾ ਪਿਆਰ ਹੋਰ ਕੋਈ ਨਹੀਂ ਕਿ ਕੋਈ ਆਪਣੇ ਦੋਸਤਾਂ ਲਈ ਆਪਣੀ ਜਾਨ ਦੇ ਦੇਵੇ" (ਯੂਹੰਨਾ 15:13)। ਦੋਸਤੀ ਬਾਰੇ ਗੱਲ ਕਰਦੇ ਹੋਏ, ਬਾਈਬਲ ਐਲਾਨ ਕਰਦੀ ਹੈ, "ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਲ ਲਈ ਜੰਮਿਆਂ ਹੈ" (ਕਹਾਉਤਾਂ 17:17)। ਇਸ ਲਈ ਦੋਸਤ ਬਣਨ ਦਾ ਸਭ ਤੋਂ ਵਧੀਆ ਤਰੀਕਾ ਹੈ ਸੁਨਹਿਰੀ ਨਿਯਮ ਦੀ ਪਾਲਣਾ ਕਰਨਾ: "ਦੂਜਿਆਂ ਨਾਲ ਉਹੋ ਜਿਹਾ ਕਰੋ ਜੋ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੇ ਨਾਲ ਕਰਨ" (ਮੱਤੀ 7:12)। ਅਤੇ ਮੁੱਖ ਕੰਮ ਪਹਿਲੇ ਹੁਕਮ ਦੀ ਪਾਲਣਾ ਕਰਨਾ ਹੈ, ਜੋ ਕਿ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ, ਜਾਨ, ਮਨ ਅਤੇ ਸ਼ਕਤੀ ਨਾਲ ਪਿਆਰ ਕਰਨਾ ਹੈ (ਮੱਤੀ 22:37)। ਫਿਰ ਦੂਜਾ ਹੁਕਮ ਇਸ ਤੋਂ ਤੁਰੰਤ ਬਾਅਦ ਆਉਂਦਾ ਹੈ, ਜੋ ਕਿ ਆਪਣੇ ਗੁਆਂਢੀ ਨੂੰ ਆਪਣੇ ਆਪ ਵਾਂਗ ਪਿਆਰ ਕਰਨਾ ਹੈ (ਮੱਤੀ 22:39)।

ਕਿਸੇ ਨੇ ਇੱਕ ਵਾਰ ਕਿਹਾ ਸੀ ਕਿ ਇੱਕ ਸੰਪੂਰਨ ਜੀਵਨ ਜਿਉਣ ਦਾ ਤਰੀਕਾ ਹੈ JOY ਦੇ ਸੰਖੇਪ ਸ਼ਬਦ ਦੀ ਪਾਲਣਾ ਕਰਨਾ, ਜਿਸਦਾ ਅਰਥ ਹੈ ਯਿਸੂ, ਹੋਰ, ਅਤੇ ਫਿਰ ਆਪਣੇ ਆਪ। ਜਦੋਂ ਤੁਸੀਂ ਇਨ੍ਹਾਂ ਤਰਜੀਹਾਂ ਨਾਲ ਚੱਲੋਗੇ, ਤਾਂ ਤੁਸੀਂ ਦੂਜਿਆਂ ਦੇ ਸੱਚੇ ਦੋਸਤ ਬਣੋਗੇ।

ਆਪਣੇ ਲਈ ਪਰੇਮਸ਼ੁਰ ਦੇ ਪਿਆਰ ਅਤੇ ਯੋਜਨਾ ਦੀ ਖੋਜ ਕਰੋ

ਕੀ ਪਰਮੇਸ਼ੁਰ ਗੁੱਸੇ ਹੋ ਕੇ ਮੈਨੂੰ ਆਪਣੇ ਪਰਿਵਾਰ ਵਿੱਚੋਂ ਕੱਢ ਦੇਵੇਗਾ?

ਨਹੀਂ।

ਮੇਰੇ ਕੋਲ ਚੰਗੀ ਖ਼ਬਰ ਹੈ! ਪਰਮੇਸ਼ੁਰ ਤੁਹਾਡੇ ਨਾਲ ਨਾਰਾਜ਼ ਨਹੀਂ ਹੈ। ਬਾਈਬਲ ਕਹਿੰਦੀ ਹੈ, “ਉਹ ਨੇ ਉਸ ਨੂੰ ਜਿਹੜਾ ਪਾਪ ਦਾ ਜਾਣੂ ਨਹੀਂ ਸੀ ਸਾਡੀ ਖ਼ਾਤਰ ਪਾਪ ਠਹਿਰਾਇਆ ਤਾਂ ਜੋ ਅਸੀਂ ਉਸ ਵਿੱਚ ਹੋ ਕੇ ਪਰਮੇਸ਼ੁਰ ਦਾ ਧਰਮ ਬਣੀਏ” (2 ਕੁਰਿੰਥੀਆਂ 5:21)। ਕਿਉਂਕਿ ਯਿਸੂ ਨੇ ਸਲੀਬ 'ਤੇ ਪਾਪ ਆਪਣੇ ਉੱਤੇ ਲੈ ਲਏ, ਹਰ ਵਿਸ਼ਵਾਸੀ ਜੋ ਯਿਸੂ ਮਸੀਹ ਨੂੰ ਆਪਣੇ ਪ੍ਰਭੂ ਅਤੇ ਮੁਕਤੀਦਾਤਾ ਵਜੋਂ ਸਵੀਕਾਰ ਕਰਦਾ ਹੈ, ਉਹ ਪਰੇਮਸ਼ੁਰ ਦਾ ਪੁੱਤਰ ਬਣ ਜਾਂਦਾ ਹੈ। ਰਸੂਲ ਯੂਹੰਨਾ ਲਿਖਦਾ ਹੈ, “ਪਰ ਜਿਨ੍ਹਾਂ ਨੇ ਉਸ ਉੱਤੇ ਵਿਸ਼ਵਾਸ ਕੀਤਾ ਅਤੇ ਉਸਨੂੰ ਕਬੂਲ ਕੀਤਾ, ਉਸਨੇ ਉਨ੍ਹਾਂ ਸਾਰਿਆਂ ਨੂੰ ਪਰਮੇਸ਼ੁਰ ਦੇ ਪੁੱਤਰ ਬਣਨ ਦਾ ਅਧਿਕਾਰ ਦਿੱਤਾ।” ਰੋਮੀਆਂ 10:9 ਕਹਿੰਦਾ ਹੈ, "ਕਿਉਂਕਿ ਜੇ ਤੂੰ ਆਪਣੇ ਮੂੰਹ ਨਾਲ ਪ੍ਰਭੁ ਯਿਸੂ ਦਾ ਇਕਰਾਰ ਕਰੇਂ ਅਤੇ ਆਪਣੇ ਹਿਰਦੇ ਨਾਲ ਮੰਨ ਲਵੇਂ ਜੋ ਪਰਮੇਸ਼ੁਰ ਨੇ ਉਹ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤਾਂ ਤੂੰ ਬਚਾਇਆ ਜਾਵੇਂਗਾ।" ਯਿਸੂ ਨੂੰ ਪ੍ਰਭੂ ਮੰਨ ਕੇ ਅਤੇ ਆਪਣੇ ਦਿਲ ਵਿੱਚ ਇਹ ਵਿਸ਼ਵਾਸ ਕਰਕੇ ਕਿ ਪਰਮੇਸ਼ੁਰ ਨੇ ਉਸਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਹੈ, ਤੁਸੀਂ ਪਰਮੇਸ਼ੁਰ ਦੇ ਪਰਿਵਾਰ ਦਾ ਹਿੱਸਾ ਬਣ ਜਾਂਦੇ ਹੋ - ਅਤੇ ਅਜਿਹਾ ਕੁਝ ਵੀ ਨਹੀਂ ਹੈ ਜਿਸ ਕਾਰਣ ਪਰਮੇਸ਼ੁਰ ਤੁਹਾਨੂੰ ਇਸ ਪਰਿਵਾਰ ਵਿੱਚ ਨਾ ਰੱਖਣਾ ਚਾਹੇ (ਰੋਮੀਆਂ 8:15)।

ਕਿਉਂਕਿ ਅਸੀਂ ਮਨੁੱਖ ਹਾਂ, ਅਸੀਂ ਸਾਰੇ ਸਮੇਂ-ਸਮੇਂ 'ਤੇ ਗਲਤੀਆਂ ਅਤੇ ਪਾਪ ਕਰਦੇ ਹਾਂ (ਰੋਮੀਆਂ 3:23)। ਤੁਹਾਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਪਾਪ ਪਰੇਮਸ਼ੁਰ ਨੂੰ ਦੁਖੀ ਕਰਦਾ ਹੈ, ਪਰ ਉਹ ਤੁਹਾਡੇ ਨਾਲ ਨਾਰਾਜ਼ ਨਹੀਂ ਹੈ। ਪਰੇਮਸ਼ੁਰ ਦੁਖੀ ਹੈ ਕਿਉਂਕਿ ਉਹ ਜਾਣਦਾ ਹੈ ਕਿ ਪਾਪ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ (ਰੋਮੀਆਂ 6:23), ਅਤੇ ਉਹ ਨਹੀਂ ਚਾਹੁੰਦਾ ਕਿ ਤੁਹਾਨੂੰ ਕੋਈ ਨੁਕਸਾਨ ਪਹੁੰਚੇ। ਇਸ ਲਈ ਜਦੋਂ ਅਸੀਂ ਪਾਪ ਕਰਦੇ ਹਾਂ, ਤਾਂ ਇਹ ਜ਼ਰੂਰੀ ਹੈ ਕਿ ਅਸੀਂ ਜਲਦੀ ਹੀ ਪਰੇਮਸ਼ੁਰ ਤੋਂ ਮਾਫ਼ੀ ਮੰਗੀਏ (1 ਯੂਹੰਨਾ 1:9) ਅਤੇ ਸਾਨੂੰ ਸਾਡੇ ਸਾਰੇ ਪਾਪਾਂ ਤੋਂ ਸ਼ੁੱਧ ਕਰਨ ਲਈ ਬੇਨਤੀ ਕਰੀਏ, ਭਾਵੇਂ ਉਹ ਪਾਪ ਜੋ ਸਾਨੂੰ ਯਾਦ ਹਨ ਜਾਂ ਭਾਵੇਂ ਉਹ ਜਿਨ੍ਹਾਂ ਨੂੰ ਅਸੀਂ ਭੁੱਲ ਗਏ ਹਾਂ।

ਆਪਣੇ ਪਾਪਾਂ ਲਈ ਪਰੇਮਸ਼ੁਰ ਅੱਗੇ ਮਾਫ਼ੀ ਮੰਗਣ ਨੂੰ ਹੀ ਤੋਬਾ ਕਿਹਾ ਜਾਂਦਾ ਹੈ। ਯੂਨਾਨੀ ਭਾਸ਼ਾ ਵਿੱਚ "ਤੋਬਾ" ਸ਼ਬਦ ਦਾ ਸ਼ਾਬਦਿਕ ਅਰਥ ਹੈ "ਆਪਣਾ ਮਨ ਬਦਲਣਾ"। ਇਸ ਲਈ ਜਦੋਂ ਅਸੀਂ ਆਪਣੇ ਪਾਪਾਂ ਲਈ ਤੋਬਾ ਕਰਦੇ ਹਾਂ, ਤਾਂ ਅਸੀਂ ਪਰੇਮਸ਼ੁਰ ਤੋਂ ਮਾਫ਼ੀ ਮੰਗ ਰਹੇ ਹੁੰਦੇ ਹਾਂ, ਅਤੇ ਅਸੀਂ ਵਾਅਦਾ ਕਰ ਰਹੇ ਹੁੰਦੇ ਹਾਂ ਕਿ, ਉਸਦੀ ਕਿਰਪਾ ਅਤੇ ਉਸਦੀ ਮਦਦ ਨਾਲ, ਅਸੀਂ ਹੁਣ ਬੁਰੇ ਕੰਮ ਨਹੀਂ ਕਰਾਂਗੇ। ਪਰ ਜੇ ਅਸੀਂ ਦੁਬਾਰਾ ਪਾਪ ਕਰਦੇ ਹਾਂ, ਤਾਂ ਵੀ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਪਰਮੇਸ਼ੁਰ ਸਾਨੂੰ ਪਿਆਰ ਕਰਦਾ ਹੈ। ਉਹ ਸਾਡਾ ਸਵਰਗੀ ਪਿਤਾ ਹੈ, ਅਤੇ ਉਹ ਚਾਹੁੰਦਾ ਹੈ ਕਿ ਅਸੀਂ ਮਾਫ਼ੀ ਮੰਗੀਏ ਤਾਂ ਜੋ ਉਹ ਸਾਨੂੰ ਅਸੀਸ ਦੇ ਸਕੇ ਅਤੇ ਸ਼ੈਤਾਨ ਦੀ ਯੋਜਨਾ ਤੋਂ ਸਾਡੀ ਰੱਖਿਆ ਕਰ ਸਕੇ। ਸਲੀਬ 'ਤੇ ਯਿਸੂ ਦੀ ਕੁਰਬਾਨੀ ਰਾਹੀਂ ਸਾਡੇ ਲਈ ਪਰਮੇਸ਼ੁਰ ਦਾ ਪਿਆਰ ਅਤੇ ਮਾਫ਼ੀ ਉਨ੍ਹਾਂ ਕਾਰਣਾਂ ਵਿੱਚੋਂ ਇੱਕ ਕਾਰਨ ਹੈ ਜਿਸਦੇ ਕਾਰਣ ਇੰਜੀਲ ਇੰਨੀ ਖੁਸ਼ੀ ਦੀ ਖਬਰ ਹੈ।

ਆਪਣੇ ਲਈ ਪਰੇਮਸ਼ੁਰ ਦੇ ਪਿਆਰ ਅਤੇ ਯੋਜਨਾ ਦੀ ਖੋਜ ਕਰੋ

ਵੱਡਾ ਭਰਾ ਇਸ ਉਜਾੜੂ ਪੁੱਤਰਤੋਂ ਨਾਖੁਸ਼ ਕਿਉਂ ਸੀ?

ਵੱਡਾ ਭਰਾ ਆਪਣੇ ਪਿਤਾ ਨਾਲ ਰਿਹਾ ਸੀ। ਉਹ ਆਪਣੇ ਛੋਟੇ ਭਰਾ ਨਾਲ ਗੁੱਸੇ ਸੀ ਕਿਉਂਕਿ ਉਹ ਚਲਾ ਗਿਆ ਸੀ। ਵੱਡੇ ਭਰਾ ਦਾ ਦਿਲ ਸਹੀ ਸੀ। ਪਰ ਉਸ ਨੂੰ ਆਤਮਿਕ ਘਮੰਡ ਵੀ ਸੀ।

ਇਸ ਭਰਾ ਨੇ ਕਾਨੂੰਨ ਦੀ ਪਾਲਣਾ ਕੀਤੀ। ਪਰ ਉਸ ਨੂੰ ਉਹ ਪਿਆਰ ਨਹੀਂ ਸੀ ਜੋ ਉਸਦੇ ਪਿਤਾ ਨੂੰ ਸੀ, ਅਤੇ ਇਹ ਉਸਦੀ ਕਮਜ਼ੋਰੀ ਸੀ। ਮਸੀਹੀ ਹੋਣ ਦੇ ਨਾਤੇ, ਸਾਡੇ ਲਈ ਆਤਮਿਕ ਘਮੰਡ ਦੇ ਉਸੇ ਜਾਲ ਵਿੱਚ ਫਸਣਾ ਬਹੁਤ ਸੌਖਾ ਹੋ ਸਕਦਾ ਹੈ ਜਿਸ ਵਿੱਚ ਵੱਡਾ ਭਰਾ ਫਸ ਗਿਆ ਸੀ। ਅਸੀਂ ਕਹਿ ਸਕਦੇ ਹਾਂ, "ਓਹ ਮੈਂ ਪਰਮੇਸ਼ੁਰ ਨੂੰ ਪਿਆਰ ਕਰਦਾ ਹਾਂ, ਪਰ ਮੈਂ ਲੋਕਾਂ ਨੂੰ ਬਹੁਤ ਪਸੰਦ ਨਹੀਂ ਕਰਦਾ। ਪਰ ਇਹ ਪਰਿਪੱਕਤਾ ਦੀ ਘਾਟ ਅਤੇ ਇਸ ਗੱਲ ਦੀ ਸਮਝ ਦੀ ਘਾਟ ਨੂੰ ਦਰਸਾਉਂਦਾ ਹੈ ਕਿ ਪਰਮੇਸ਼ੁਰ ਇਸ ਜੀਵਨ ਵਿੱਚ ਸਾਡੇ ਲਈ ਕੀ ਚਾਹੁੰਦਾ ਹੈ (1 ਯੂਹੰਨਾ 4:20)।

ਯੂਹੰਨਾ ਰਸੂਲ ਨੇ ਕਿਹਾ ਕਿ ਯਿਸੂ ਕਿਰਪਾ ਅਤੇ ਸੱਚਾਈ ਵਿੱਚ ਆਇਆ ਸੀ (ਯੂਹੰਨਾ 1:17)। ਇਹ ਮਹੱਤਵਪੂਰਨ ਭਾਸ਼ਾ ਹੈ ਕਿਉਂਕਿ ਇਹ ਦਰਸਾਉਂਦੀ ਹੈ ਕਿ, ਯਿਸੂ ਦੇ ਨਾਲ, ਕਿਰਪਾ ਪਹਿਲੀ ਸੀ ਅਤੇ ਸੱਚਾਈ ਦੂਸਰੇ ਨੰਬਰ ‘ਤੇ ਸੀ। ਕੁਝ ਮਸੀਹੀ ਕਿਰਪਾ ਅਤੇ ਪਿਆਰ ਵਿੱਚ ਚੱਲੇ ਬਿਨਾਂ ਸੱਚਾਈ ਨੂੰ ਕਾਇਮ ਰੱਖਣ ਦੀ ਗਲਤੀ ਕਰਦੇ ਹਨ। ਬਾਈਬਲ ਕਹਿੰਦੀ ਹੈ, "ਪਿਆਰ ਵਿੱਚ ਸੱਚ ਬੋਲੋ" (ਅਫ਼ਸੀਆਂ 4:15)। ਪਿਆਰ ਬਾਰੇ ਮਹੱਤਵਪੂਰਨ ਅਧਿਆਇ, 1 ਕੁਰਿੰਥੀਆਂ 13 ਵਿਚ, ਪੌਲੁਸ ਰਸੂਲ ਕਹਿੰਦਾ ਹੈ, "ਭਾਵੇਂ ਮੈਂ ਮਨੁੱਖਾਂ ਅਤੇ ਸੁਰਗੀ ਦੂਤਾਂ ਦੀਆਂ ਬੋਲੀਆਂ ਬੋਲਾਂ ਪਰ ਜੇ ਮੇਰੇ ਵਿੱਚ ਪ੍ਰੇਮ ਨਾ ਹੋਵੇ ਤਾਂ ਠਣ ਠਣ ਕਰਨ ਵਾਲਾ ਪਿੱਤਲ ਅਥਵਾ ਛਣ ਛਣ ਕਰਨ ਵਾਲੇ ਛੈਣੇ ਬਣਿਆ ਹਾਂ। ਅਤੇ ਭਾਵੇਂ ਮੈਨੂੰ ਅਗੰਮ ਵਾਕ ਬੋਲਣਾ ਆਵੇ ਅਤੇ ਮੈਂ ਸਾਰਾ ਭੇਤ ਅਤੇ ਸਾਰਾ ਗਿਆਨ ਜਾਣਾਂ ਅਤੇ ਭਾਵੇਂ ਮੈਂ ਪੂਰੀ ਨਿਹਚਾ ਰੱਖਾਂ ਅਜਿਹੀ ਭਈ ਪਹਾੜਾਂ ਨੂੰ ਹਟਾ ਦਿਆਂ ਪਰ ਪ੍ਰੇਮ ਨਾ ਰੱਖਾਂ, ਮੈਂ ਕੁੱਝ ਵੀ ਨਹੀਂ " (1 ਕੁਰਿੰਥੀਆਂ 13:1-2)।

ਵੱਡਾ ਭਰਾ ਕਾਨੂੰਨ ਨੂੰ ਸਮਝਦਾ ਅਤੇ ਮੰਨਦਾ ਸੀ, ਪਰ ਉਹ ਪਿਆਰ ਦੀ ਮਹੱਤਤਾ ਨੂੰ ਨਹੀਂ ਸਮਝਦਾ ਸੀ। ਜਿਵੇਂ ਕਿ ਪਿਤਾ ਨੇ ਦੱਸਿਆ, ਇਹ ਪੁੱਤਰ ਜੋ ਕਦੇ ਮਰ ਗਿਆ ਸੀ ਪਰ ਹੁਣ ਜ਼ਿੰਦਾ ਸੀ (ਲੂਕਾ 15:32)। ਉਹ ਆਪਣੇ ਪਿਤਾ ਕੋਲ ਵਾਪਸ ਆ ਗਿਆ ਸੀ, ਅਤੇ ਇਹੀ ਸਭ ਕੁਝ ਮਹੱਤਵਪੂਰਨ ਸੀ.

ਸਾਨੂੰ ਇਹ ਸੁਨਿਸ਼ਚਿਤ ਕਰਨ ਦੀ ਲੋੜ ਹੈ ਕਿ ਅਸੀਂ ਉਨ੍ਹਾਂ ਲੋਕਾਂ ਦਾ ਨਿਆਂ ਨਹੀਂ ਕਰ ਰਹੇ ਹਾਂ ਜੋ ਸਾਡੇ ਸਵਰਗੀ ਪਿਤਾ ਦੀ ਆਗਿਆ ਨਹੀਂ ਮੰਨਦੇ, ਪਰ ਇਸ ਦੀ ਬਜਾਏ ਸਾਨੂੰ ਇਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਦਾ ਪਿਆਰ ਅਤੇ ਕਿਰਪਾ ਦਿਖਾਉਣ ਦੀ ਲੋੜ ਹੈ ਜੋ ਅਕਸਰ ਅੰਦਰੋਂ ਦੁਖੀ ਹੁੰਦੇ ਹਨ। ਬਾਈਬਲ ਸਾਨੂੰ ਦੱਸਦੀ ਹੈ, "ਪਿਆਰ ਕਦੇ ਅਸਫਲ ਨਹੀਂ ਹੁੰਦਾ" (1 ਕੁਰਿੰਥੀਆਂ 13:8) ਉਜਾੜੂ ਪੁੱਤਰ ਦੇ ਦ੍ਰਿਸ਼ਟਾਂਤ ਵਿੱਚ ਪਿਤਾ ਸੱਚਾ ਪਿਆਰ ਕਰਦਾ ਸੀ; ਜਦੋਂ ਉਸ ਦਾ ਬਾਗ਼ੀ ਪੁੱਤਰ ਘਰ ਆਇਆ। ਉਹ ਉਸ ਨੂੰ ਮਿਲਣ ਲਈ ਦੌੜਿਆ (ਲੂਕਾ 15:20)। ਆਓ ਆਪਣੇ ਜੀਵਨ ਵਿੱਚ ਉਨ੍ਹਾਂ ਲੋਕਾਂ ਨੂੰ ਵੀ ਇਸੇ ਤਰ੍ਹਾਂ ਦਾ ਪਿਆਰ ਦਿਖਾਈਏ ਜਿਨ੍ਹਾਂ ਨੂੰ ਆਪਣੇ ਸਵਰਗੀ ਪਿਤਾ ਨੂੰ ਵੇਖਣ ਅਤੇ ਉਸ ਦੀ ਕਿਰਪਾ ਅਤੇ ਉਸ ਦੀ ਦਇਆ ਨੂੰ ਜਾਣਨ ਦੀ ਲੋੜ ਹੈ।

ਆਪਣੇ ਲਈ ਪਰਮੇਸ਼ੁਰ ਦੇ ਪਿਆਰ ਅਤੇ ਯੋਜਨਾ ਦੀ ਖੋਜ ਕਰੋ
Professor Quantum looking into camera
ਪ੍ਰੋਫੈਸਰ ਕੁਆਂਟਮ ਦੇ ਸਵਾਲ-ਜਵਾਬ

ਸੁਪਰਬੁੱਕ ਕਿਡਜ਼ ਬਾਈਬਲ ਐਪ

Image
mobile preview
  • ਬਾਈਬਲ ਨੂੰ ਸਮਝਣਾ ਆਸਾਨ
  • 20 ਤੋਂ ਵੱਧ ਮਜ਼ੇਦਾਰ ਖੇਡਾਂ ਖੇਡੋ
  • ਪੂਰੇ, ਮੁਫਤ ਸੁਪਰਬੁੱਕ ਐਪੀਸੋਡ ਦੇਖੋ

ਐਪ ਅਤੇ ਸੁਪਰਬੁੱਕ ਦੇ ਪ੍ਰਭਾਵ ਬਾਰੇ ਹੋਰ ਖੋਜ ਕਰੋ!

Icon
Superbook Kids Bible App

ਸੁਪਰਬੁੱਕ ਬਾਈਬਲ ਐਪ ਡਾਊਨਲੋਡ ਕਰੋ!

ਬਾਈਬਲ, ਵੀਡੀਓ ਅਤੇ ਮਜ਼ੇਦਾਰ ਦਿਲਚਸਪ ਬਾਈਬਲ ਖੇਡਾਂ ਨਾਲ ਪੂਰੇ ਪਰਿਵਾਰ ਲਈ ਬਾਈਬਲ ਨੂੰ ਜੀਵਨ ਵਿੱਚ ਲਿਆਓ